ਚੰਡੀਗੜ੍ਹ: ਪੱਛਮੀ ਬੰਗਾਲ ਵਿਚ ਭਾਜਪਾ ਆਗੂਆਂ ਅਤੇ ਪੁਲਿਸ ਵਿਚਾਕਰ ਇਕ ਬਹਿਸ ਦਾ ਵੀਡੀਓ ਸਾਹਮਣੇ ਆਇਆ। ਇਸ ਵੀਡੀੲ ਵਿਚ ਭਾਜਪਾ ਦੇ ਵਰਕਰਾਂ ਵੱਲੋਂ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੂੰ ਕਥਿਤ ਤੌਰ ‘ਤੇ ਖਾਲਿਸਤਾਨੀ ਕਿਹਾ ਗਿਆ, ਵਰਕਰਾਂ ਵੱਲੋਂ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਸੰਬੋਧਨ ਕਰਨ ਉਤੇ ਵਿਰੋਧੀਆਂ ਵੱਲੋਂ ਮੌਜੂਦਾ ਕੇਂਦਰ ਸਰਕਾਰ ਨੂੰ ਘੇਰਨਾਂ ਸ਼ੁਰੂ ਕਰ ਦਿੱਤਾ।ਪੁਲਿਸ ਅਤੇ ਭਾਜਪਾ ਵਰਕਰਾਂ ਦੇ ਇੱਕ ਸਮੂਹ ਵਿੱਚ ਹੋਈ ਬਹਿਸ ਦੌਰਾਨ ਆਈਪੀਐਸ ਅਧਿਕਾਰੀ ਜਸਪ੍ਰੀਤ ਸਿੰਘ ਨੂੰ ਕਥਿਤ ਤੌਰ ‘ਤੇ ਖਾਲਿਸਤਾਨੀ ਕਿਹਾ ਗਿਆ ਸੀ। “ਤੁਸੀਂ ਮੈਨੂੰ ਇਸ ਲਈ ਖਾਲਿਸਤਾਨੀ ਕਹਿ ਰਹੇ ਹੋ ਕਿਉਂਕਿ ਮੈਂ ਪੱਗ ਬੰਨ੍ਹਦਾ ਹਾਂ। ਕੀ ਇਹ ਤੁਹਾਡੀ ਹਿੰਮਤ ਹੈ? ਜੇਕਰ ਕੋਈ ਪੁਲਿਸ ਵਾਲਾ ਪੱਗ ਬੰਨ੍ਹ ਕੇ ਆਪਣੀ ਡਿਊਟੀ ਕਰਦਾ ਹੈ ਤਾਂ ਉਹ ਖਾਲਿਸਤਾਨੀ ਬਣ ਜਾਂਦਾ ਹੈ? ਕੀ ਇਹ ਤੁਹਾਡਾ ਪੱਧਰ ਹੈ?”

ਉਥੇ ਹੀ ਦੂਜੇ ਪਾਸੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ ਦਸਤਾਰ ਪਹਿਨਣ ਵਾਲੇ ਹਰ ਵਿਅਕਤੀ ਨੂੰ ਖਾਲਿਸਤਾਨੀ ਸਮਝਦੀ ਹੈ। ਉਸਨੇ ਵੀਡੀਓ ਸ਼ੇਅਰ ਕਰਦੇ ਹੋਏ ਪੋਸਟ ਕੀਤਾ, “ਮੈਂ ਸਾਡੇ ਸਿੱਖ ਭਰਾਵਾਂ ਅਤੇ ਭੈਣਾਂ, ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਸਾਡੀ ਕੌਮ ਪ੍ਰਤੀ ਅਟੁੱਟ ਦ੍ਰਿੜਤਾ ਲਈ ਸਤਿਕਾਰੇ ਜਾਂਦੇ, ਸਾਖ ਨੂੰ ਕਮਜ਼ੋਰ ਕਰਨ ਦੀ ਇਸ ਦਲੇਰਾਨਾ ਕੋਸ਼ਿਸ਼ ਦੀ ਸਖਤ ਨਿੰਦਾ ਕਰਦੀ ਹਾਂ।”

ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਇਸ ਘਟਨਾਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ “ਇਹ ਸ਼ਬਦਾਂ ਤੋਂ ਪਰੇ ਸ਼ਰਮਨਾਕ ਹੈ। ਪੱਛਮੀ ਬੰਗਾਲ ਵਿੱਚ ਭਾਜਪਾ ਵਰਕਰ ਇੱਕ ਸਿੱਖ ਆਈਪੀਐਸ ਅਧਿਕਾਰੀ ਨੂੰ ਖਾਲਿਸਤਾਨੀ ਕਹਿ ਰਹੇ ਹਨ ਕਿਉਂਕਿ ਉਹ ਆਪਣੀ ਡਿਊਟੀ ਕਰ ਰਿਹਾ ਹੈ। ਕੀ ਭਾਜਪਾ ਸਿੱਖਾਂ ਬਾਰੇ ਇਹੀ ਸੋਚਦੀ ਹੈ? ਇਹ ਗੁੰਡਾਗਰਦੀ ਪੈਦਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਤੇ ਸਿੱਖਾਂ ਨੂੰ ਖਾਲਿਸਤਾਨੀਆਂ ਵਜੋਂ ਪੇਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।”

By Team

Leave a Reply

Your email address will not be published. Required fields are marked *