ਬਲਾਤਕਾਰੀ ਸਾਧ ਰਾਮ ਰਹੀਮ ਸਾਧਵੀ ਦੇ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ ਪੈਰੋਲ ‘ਤੇ ਬਾਹਰ ਆਇਆ ਹੋਇਆ ਹੈ । ਰਾਮ ਰਹੀਮ ਨੇ ਆਪਣੇ ਵਿਰੋਧੀਆਂ ਨੂੰ ਚੁਣੌਤੀ ਦਿੱਤੀ ਹੈ। ਉਸਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਬਗੈਰ ਕਿਸੇ ਦਾ ਵੀ ਨਾਂ ਲਿਆ ਕਿਹਾ ਕਿ ਜੇਕਰ ਤੁਸੀਂ ਆਪਣੇ ਧਰਮ ਦੇ ਲੋਕਾਂ ਦਾ ਹੀ ਨਸ਼ਾ ਛੁਡਾ ਸਕਦੇ ਹੋ ਤਾਂ ਛੁਡਾ ਲਵੋ। ਇਹ ਵੀ ਵੱਡਾ ਕੰਮ ਹੋਵੇਗਾ।

ਉਸਨੇ ਕਿਹਾ ਕਿ ਉਹ ਆਪ ਨਸ਼ਾ ਛੁਡਾਉਣ ਦੀ ਮੁਹਿੰਮ ਚਲਾ ਰਿਹਾ ਹੈ ਤੇ ਜੇਕਰ ਕੋਈ ਸਮਝਦਾ ਹੈ ਤਾਂ ਉਹ ਆਪਣੇ ਧਰਮ ਦੇ ਲੋਕਾਂ ਦਾ ਨਸ਼ਾ ਛੁਡਾ ਸਕਦਾ ਹੈ ਤਾਂ ਜ਼ਰੂਰਤ ਛੁਡਾਉਣਾ ਚਾਹੀਦਾ ਹੈ ਜਿਸ ਨਾਲ ਲੋਕਾਂ ਦਾ ਭਲਾ ਹੋਵੇਗਾ। ਹਾਲਾਂਕਿ ਡੇਰਾ ਮੁਖੀ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਇਸ਼ਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਸੀ। ਇਹੀ ਕਾਰਨ ਹੈ ਕਿ SGPC ਅਤੇ ਸਿੱਖ ਜਥੇਬੰਦੀਆਂ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰ ਰਹੀਆਂ ਹਨ।

ਐਜੀਪੀਸੀ ਮੈਂਬਰ ਬੀਐਸ ਸਿਆਲਕਾ ਦੀ ਤਰਫ਼ੋਂ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖ਼ਿਲਾਫ਼ ਅਰਜ਼ੀ ਦਾਖ਼ਲ ਕੀਤੀ ਗਈ ਹੈ। ਜਿਸ ‘ਤੇ ਸੋਮਵਾਰ ਨੂੰ ਸੁਣਵਾਈ ਹੋਣੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਜਥੇਬੰਦੀਆਂ ਡੇਰਾ ਮੁਖੀ ਦੀ ਪੈਰੋਲ ਦਾ ਲਗਾਤਾਰ ਵਿਰੋਧ ਕਰ ਰਹੀਆਂ ਹਨ। 29 ਜਨਵਰੀ ਨੂੰ ਬਠਿੰਡਾ ਦੇ ਸਲਾਬਤਪੁਰਾ ਵਿਖੇ ਵੀ ਪ੍ਰਦਰਸ਼ਨ ਦੇਖਣ ਨੂੰ ਮਿਲਿਆ।

ਡੇਰਾ ਮੁਖੀ ਰਾਮ ਰਹੀਮ ਨੇ ਕਿਹਾ ਕਿ ਹੁਣ ਤੱਕ ਅਸੀਂ 6 ਕਰੋੜ ਲੋਕਾਂ ਦਾ ਨਸ਼ਾ ਛੁਡਵਾਇਆ ਹੈ, ਜੋ ਅਫੀਮ, ਚਰਸ, ਸ਼ਰਾਬ ਪੀਂਦੇ ਸਨ ਹੁਣ ਰਾਮ ਦਾ ਨਾਮ ਲੈ ਕੇ ਸੇਵਾ ਕਰ ਰਹੇ ਹਨ। ਇਨ੍ਹਾਂ ਵਿੱਚੋਂ 65 ਤੋਂ 70 ਫੀਸਦੀ ਨੌਜਵਾਨ ਅਜਿਹੇ ਸਨ ਜਿਨ੍ਹਾਂ ਨੇ ਨਸ਼ਾ ਛੱਡ ਦਿੱਤਾ। ਰਾਮ ਰਹੀਮ ਨੇ ਕਿਹਾ ਕਿ ਉਹ ਸਾਰਿਆਂ ਨੂੰ ਬੇਨਤੀ ਕਰਦੇ ਹਨ ਕਿ ਰਾਮ ਦੇ ਨਾਮ ‘ਤੇ ਨਸ਼ਾ ਛੱਡੋ, ਤਾਂ ਜੋ ਸਮਾਜ ਦਾ ਸੁਧਾਰ ਹੋ ਸਕੇ, ਹੋਰ ਗੱਲਾਂ ਬਾਅਦ ‘ਚ ਕਰਦੇ ਰਹਿਣ। ਸਾਰੇ ਧਰਮਾਂ ਦੇ ਲੋਕ ਹੱਥ ਜੋੜ ਕੇ ਅਜਿਹਾ ਕਰ ਸਕਦੇ ਹਨ। ਪਰ ਇਸ ਵੱਲ ਕੋਈ ਧਿਆਨ ਨਹੀਂ ਦਿੰਦਾ ਪਰ ਇਹ ਬਹੁਤ ਕੰਮ ਸਾਰਿਆਂ ਨੂੰ ਮਿਲ ਕੇ ਕਰਨਾ ਹੋਵੇਗਾ। ਰਾਮ ਰਹੀਮ ਨੇ ਕਿਹਾ ਕਿ ਜੇਕਰ ਤੁਸੀਂ ਇਸ ਸਭ ਬਾਰੇ ਨਹੀਂ ਸੋਚਦੇ ਤਾਂ ਇਹ ਸੋਚੋ ਕਿ ਇਹ ਸਭ ਕਰਨ ਨਾਲ ਤੁਹਾਡਾ ਧਰਮ ਵਧੇਗਾ, ਪਰ ਤੁਸੀਂ ਉਸ ਕੰਮ ਬਾਰੇ ਸੋਚਿਆ ਵੀ ਨਹੀਂ।

ਡੇਰਾ ਮੁਖੀ ਨੇ ਕਿਹਾ ਕਿ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਮੇਰੇ ਕਹਿਣ ‘ਤੇ ਨਸ਼ਾ ਛੁਡਾਉਣ ਲਈ ਕੰਮ ਕਰੋਗੇ ਤਾਂ ਰਾਮ ਰਹੀਮ ਦੇ ਨੰਬਰ ਬਣਨਗੇ ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡੇ ਨੰਬਰ ਬਣ ਜਾਣਗੇ। ਜੇਕਰ ਤੁਸੀਂ ਹੋਰ ਗੱਲਾਂ ਤੋਂ ਧਿਆਨ ਛੱਡ ਕੇ ਮੈਦਾਨ ਵਿੱਚ ਆ ਜਾਓ ਤਾਂ ਠੀਕ ਹੈ। ਦੱਸ ਦਈਏ ਕਿ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਵਿਰੁੱਧ SGPC ਵੱਲੋਂ ਦਾਇਰ ਪਟੀਸ਼ਨ ਨੂੰ ਬਿਨਾਂ ਨਾਮ ਲਏ ਚੁਣੌਤੀ ਦੇ ਰਿਹਾ ਹੈ।

By admin

Leave a Reply

Your email address will not be published. Required fields are marked *